'Panchbati' in Dehradun, where Dr. Balbir Singh Sahitya Kendra is located has been the retreat of many a scholar and litterateur like Bhai Vir Singh,2 Prof. Puran Singh, Dr. Khudadad and Dr. Balbir Singh, in the last century. Formalised as Dr. Balbir Singh Sahitya Kendra (1974) after Dr. Balbir Singh's passing away, the Kendra was gifted to the Punjabi University, Patiala (1995), cementing the deep academic bonds of Dr. Balbir Singh with this premier institution of learning and research. Reconstituted as Punjabi University Dr. Balbir Singh Sahitya Kendra, it now constitutes the nucleus of a developing Institute as a Center of Sikh Studies. The Kendra provides facilities for the university researchers and visiting scholars to carry out research on Comparative Religion, Sikh Studies and History and Culture of Punjab. At present the Panchbati Campus comprises Dr. Balbir Singh Mamorial Library and Art Gallery, an Auditorium and a Guest House for visiting scholars.
The prayer room, the lounge, the morning room, the study, the rest rooms are being maintained as these were when Dr. Balbir Singh lived here. The natural out doors evake a subtle sense of timeless values enshrined in Panchbati.
ਜਾਣ ਪਛਾਣ
ਦੇਹਰਾਦੂਨ ਵਿਖੇ ਸਥਿਤ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਉਹ ਸਥਾਨ ਹੈ ਜਿਥੇ ਨਿਵਾਸ ਕਰਦਿਆਂ ਪਿਛਲੀ ਸਦੀ ਦੇ ਉਚ ਕੋਟੀ ਦੇ ਵਿਦਵਾਨ ਅਤੇ ਸਾਹਿਤਕਾਰ ਡਾ. ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਡਾ. ਖੁਦਾਦਾਦ ਅਤੇ ਡਾ. ਬਲਬੀਰ ਸਿੰਘ ਨੇ ਸਾਹਿਤ ਦੀ ਰਚਨਾ ਕੀਤੀ ਸੀ। ਡਾ. ਬਲਬੀਰ ਸਿੰਘ ਜੀ ਦੇ ਚਲਾਣੇ (1974) ਪਿਛੋਂ ਸਥਾਪਿਤ ਹੋਇਆ ਡਾ. ਬਲਬੀਰ ਸਿੰਘ ਸਾਹਿਤ ਕੇਂਦਰ 1995 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਇਸ ਵਿਸ਼ਵਾਸ਼ ਤਹਿਤ ਸੌਂਪ ਦਿਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਇਸਨੂੰ ਗਿਆਨ ਦੇ ਖੇਤਰ ਵਿਚ ਖੋਜ ਸੰਸਥਾ ਵਜੋਂ ਵਿਕਸਿਤ ਕਰ ਸਕੇ। ਵਰਤਮਾਨ ਸਮੇਂ ਵਿਚ ਸਿਖ ਅਧਿਐਨ ਦੇ ਕੇਂਦਰ ਵਜੋਂ ਕਾਰਜਰਤ ਇਹ ਸਥਾਨ ਯੂਨੀਵਰਸਿਟੀਆਂ ਦੇ ਖੋਜਾਰਥੀਆਂ, ਵਿਦਵਾਨਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹਈਆ ਕਰਵਾ ਰਿਹਾ ਹੈ ਤਾਂ ਕਿ ਉਹ ਤੁਲਨਾਤਮਕ ਧਰਮ ਅਧਿਐਨ, ਸਿਖ ਅਧਿਐਨ, ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਖੇਤਰ ਵਿਚ ਅਕਾਦਮਿਕ ਖੋਜ ਕਾਰਜ ਕਰ ਸਕਣ। ਮੌਜੂਦਾ ਸਮੇਂ ਵਿਚ ਇਹ ਕੇਂਦਰ ਡਾ. ਬਲਬੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਅਤੇ ਆਰਟ ਗੈਲਰੀ, ਸ਼ਾਨਦਾਰ ਆਡੀਟੋਰੀਅਮ ਅਤੇ ਗੈਸਟ ਹਾਊਸ ਵਰਗੀਆਂ ਸੁਵੀਧਾਵਾਂ ਕਾਰਣ ਵਿਦਵਾਨਾਂ ਲਈ ਖਿਚ ਦਾ ਕੇਂਦਰ ਬਣਿਆ ਹੋਇਆ ਹੈ।
ਕੇਂਦਰ ਵਿਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਮਰੇ ਤੋਂ ਇਲਾਵਾ ਡਾ. ਬਲਬੀਰ ਸਿੰਘ ਜੀ ਦਾ ਸਟਡੀ ਰੂਮ, ਰੈਸਟ ਰੂਮ, ਬੈਠਕ, ਆਰਟ ਰੂਮ ਤੇ ਗੈਲਰੀ ਨੂੰ ਉਸੇ ਤਰ੍ਹਾਂ ਸੰਭਾਲ ਕੇ ਰਖਿਆ ਗਿਆ ਹੈ ਜਿਵੇਂ ਉਹਨਾਂ ਦੇ ਨਿਵਾਸ ਸਮੇਂ ਸੀ। ਕੋਠੀ ਤੋਂ ਬਾਹਰਲਾ ਕੇਂਦਰ ਦਾ ਦ੍ਰਿਸ਼ ਅਜ ਵੀ ਇਸਦੇ ਮਾਣ-ਮਤੇ ਇਤਿਹਾਸ ਦੀ ਯਾਦ ਤਾਜ਼ਾ ਕਰਵਾ ਦਿਂਦਾ ਹੈ।
Dr.Balbir Singh Memorial Library has about 10,000 volumes which include rare books on Sri Guru Granth Sahib and Sikh Studies, History and Culture of Punjab and different religious traditions of India, in English, Gurmukhi, Sanskrit, Prakrit, Hindi, Persian and Urdu.
ਡਾ. ਬਲਬੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧਰਮ ਅਧਿਐਨ, ਇਤਿਹਾਸ, ਪੰਜਾਬੀ ਸਭਿਆਚਾਰ ਅਤੇ ਭਾਰਤ ਦੀ ਧਾਰਮਿਕ ਪਰੰਪਰਾ ਨਾਲ ਸੰਬੰਧਿਤ, ਅੰਗ੍ਰੇਜ਼ੀ, ਗੁਰਮੁਖੀ, ਸੰਸਕ੍ਰਿਤ, ਪ੍ਰਾਕ੍ਰਿਤ, ਹਿੰਦੀ, ਫ਼ਾਰਸੀ ਅਤੇ ਉਰਦੂ ਦੀਆਂ ਲਗਭਗ 11,000 ਦੁਰਲਭ ਪੁਸਤਕਾਂ ਮੌਜੂਦ ਹਨ। ਕੁਝ ਸਮਾਂ ਪਹਿਲਾ ਨਾਮੀ ਵਿਦਵਾਨ ਡਾ. ਡਬਲਿਊ ਈ. ਬੇਗਲੇ ਨੇ ਮੁਗ਼ਲ ਇਤਿਹਾਸ ਅਤੇ ਮੁਗ਼ਲ ਕਲਾ ਨਾਲ ਸੰਬੰਧਿਤ 800 ਦੁਰਲਭ ਪੁਸਤਕਾਂ ਕੇਂਦਰ ਦੀ ਲਾਇਬ੍ਰੇਰੀ ਨੂੰ ਦਾਨ ਵਜੋਂ ਭੇਂਟ ਕੀਤੀਆਂ ਸਨ।
Manuscripts
The MSS Section of the Library has about five hundred manuscripts spanning about four centuries, the earliest ones dating back to 1635 A.D. These mostly relate to early editions and commentaries of many reputed literary and historical texts in Gurmukhi, Hindi, Sanskrit, Persian and Urdu.
ਹਥ ਲਿਖਤ ਖਰੜੇ
ਕੇਂਦਰ ਦੀ ਫਾਇਰ ਪਰੂਫ ਲਾਇਬ੍ਰੇਰੀ ਵਿਚ ਪਿਛਲੀਆਂ ਚਾਰ ਸਦੀਆਂ ਦੇ ਹਥ ਲਿਖਤ ਖਰੜੇ ਜਿਹਨਾਂ ਦੀ ਗਿਣਤੀ 500 ਦੇ ਕਰੀਬ ਹੈ ਮੌਜੂਦ ਹਨ । ਇਹਨਾਂ ਵਿਚੋਂ ਜ਼ਿਆਦਾਤਰ ਹਥ ਲਿਖਤਾਂ ਮੂਲ-ਰਚਨਾਵਾਂ ਹਨ ਅਤੇ ਇਹ ਸਾਹਿਤ ਅਤੇ ਇਤਿਹਾਸ ਨਾਲ ਸੰਬੰਧਿਤ ਹਨ ਜੋ ਕਿ ਗੁਰਮੁਖੀ, ਹਿੰਦੀ, ਸੰਸਕ੍ਰਿਤ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਵਿਚ ਲਿਖੀਆਂ ਗਈਆਂ ਹਨ।
Courses Offered and Faculty
Photographs and Paintings
Rare photographs of Bhai Vir Singh and Dr. Balbir Singh's family, friends, associates and other contemporaries are presented in the Art Gallery here. Original paintings of well known artists A.K.Chughtai, Thakur Singh, Sobha Singh, Mehr Singh and Dehradun based artist Divijen Ben also form part of the Gallery collection.
ਫੋਟੋਆਂ ਅਤੇ ਕਲਾ-ਕ੍ਰਿਤੀਆਂ
ਕੇਂਦਰ ਦੀ ਆਰਟ ਗੈਲਰੀ ਵਿਚ ਡਾ. ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਜੀ ਦੇ ਪਰਿਵਾਰ, ਮਿਤਰਾਂ, ਸਹਿਯੋਗੀਆਂ ਅਤੇ ਹੋਰ ਸਮਕਾਲੀਆਂ ਦੀਆਂ ਫੋਟੋਆਂ ਲਗੀਆਂ ਹੋਈਆਂ ਹਨ। ਵਿਖਿਆਤ ਚਿਤਰਕਾਰਾਂ ਅਤੇ ਕਲਾਕਾਰਾਂ ਜਿਵੇਂ ਕਿ ਏ.ਕੇ.ਚੁਗਤਾਈ, ਠਾਕੁਰ ਸਿੰਘ, ਸੋਭਾ ਸਿੰਘ, ਮਿਹਰ ਸਿੰਘ ਅਤੇ ਦਿਵਜ਼ੈਨ ਸੈਨ (ਦੇਹਰਾਦੂਨ) ਆਦਿ ਦੁਆਰਾ ਬਣਾਈਆਂ ਕਲਾ-ਕ੍ਰਿਤੀਆਂ ਆਰਟ ਗੈਲਰੀ ਦੀ ਸ਼ੋਭਾ ਵਧਾ ਰਹੀਆਂ ਹਨ।
Projects
The work on prestigious Nirukat Sri Guru Granth Sahib Project, concieved by Dr. Balbir Singh himself is now continued here by the Punjabi University Patiala. The first volume was published by the Punjabi university in 1972 and the second in 1975, soon after Dr. Balbir Singh's death. Later, following the link-up with the Punjabi University, the University undertook to carry forward the project and constituted a team of scholars for this purpose in 2000. The third, fourth And fifth volumes of Nirukat have already been published by the University and work of 6th volume is being carried on by Dr. Harbhajan Singh with the help of two Project Associates.
ਪ੍ਰਾਜੈਕਟ
ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਮੀ ਅਹਿਮ ਪ੍ਰਾਜੈਕਟ ਡਾ. ਬਲਬੀਰ ਸਿੰਘ ਜੀ ਦੁਆਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ ਸੀ, ਜਿਸਦੀ ਪਹਿਲੀ ਜਿਲਦ 1972 ਵਿਚ ਅਤੇ ਦੂਸਰੀ ਡਾ. ਬਲਬੀਰ ਸਿੰਘ ਜੀ ਮਿਰਤੂ ਤੋਂ ਕੁਝ ਸਮਾਂ ਪਿਛੋਂ 1975 ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਸਿਲਸਿਲੇ ਨੂੰ ਜਾਰੀ ਰਖਣ ਲਈ ਸੰਨ 2000 ਵਿਚ ਪੰਜਾਬੀ ਯੂਨੀਵਰਸਿਟੀ ਨੇ ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਲਈ ਵਿਦਵਾਨਾਂ ਦੀ ਇਕ ਟੀਮ ਦੇਹਰਾਦੂਨ ਕੇਂਦਰ ਵਿਖੇ ਨਿਯੁਕਤ ਕੀਤੀ ਸੀ। ਡਾ. ਹਰਭਜਨ ਸਿੰਘ (ਸੇਵਾ ਮੁਕਤ) ਦੀ ਮਿਹਨਤ ਅਤੇ ਡਾ. ਕੁਲਵਿੰਦਰ ਸਿੰਘ ਦੇ ਸਹਿਯੋਗ ਨਾਲ ਨਿਰੁਕਤ ਦੀਆਂ 2017 ਤਕ ਕੁਲ 6 ਜਿਲਦਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ।
Publications
- Quarterly Journal Panchbati Sandesh is regularly being published since 1978 in English, Punjabi & Hindi.
- Commemorate volume on the life and works of Dr. Balbir Singh, 1976.
- Asht Gur Chamtkar, Life of Guru Hargobind Sahib, 1981.
- English rendering of Rana Bhabor, 1982.
- Minstrel Divine and other Essays, Dr. Balbir Singh, (Translated from Punjabi by Mohinder Singh Sarna), 1996.
- Message of Guru Gobind Singh and other Essays, Dr. Balbir Singh, 1997.
- An Introduction to Sacred Thoughts of India, Col. S. K. Kudva, 1998.
- English rendering of Mohna Sohna, 2008.
- Nirukat Sri Guru Granth Sahib, Vol. III, 2003.
- Nirukat Sri Guru Granth Sahib, Vol. IV, 2004.
- Nirukat Sri Guru Granth Sahib, Vol. V, 2007.
- Shri Guru Granth Kosh of Giani Hazara Singh is re-edited by Dr. Harbhajan Singh with two Project Associates S. Kulwinder Singh and S. Mohubat Singh and published its revised edition by the Kendra in 2008.
- Guru Girarath Kosh re-edited by Dr. Harbhajan Singh with two Project Associates S. Mohubat Singh and S. Kulwinder Singh.
- ਪੰਚਬਟੀ ਸੰਦੇਸ਼ ਤ੍ਰੈਮਾਸਿਕ (ਹੁਣ ਛਿਮਾਹੀ) ਪਤ੍ਰਿਕਾ ਜੁਲਾਈ 1978 ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਹੀ ਹੈ।
- ਡਾ. ਬਲਬੀਰ ਸਿੰਘ ਸਿਮ੍ਰਿਤੀ ਗ੍ਰੰਥ, 1976.
- ਅਸ਼ਟ ਗੁਰ ਚਮਤਕਾਰ (ਜੀਵਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ), 1981
- ਰਾਣਾ ਭੰਬੋਰ (ਅੰਗ੍ਰੇਜ਼ੀ), 1982.
- ਮਿਨਿਸਟੀਅਲ ਡਿਵਾਈਨ ਐਂਡ ਅਦਰ ਐਸਏਜ਼, ਡਾ. ਬਲਬੀਰ ਸਿੰਘ (ਅੰਗ੍ਰੇਜ਼ੀ ਅਨੁਵਾਦ ਡਾ. ਮਹਿੰਦਰ ਸਿੰਘ ਸਰਨਾ), 1996.
- ਮੈਸੇਜ ਆਫ ਗੁਰੂ ਗੋਬਿੰਦ ਸਿੰਘ ਐਂਡ ਅਦਰ ਐਸਏਜ਼, (ਅੰਗ੍ਰੇਜ਼ੀ) ਡਾ. ਬਲਬੀਰ ਸਿੰਘ, 1997
- ਐਨ ਇੰਟਰੋਡਕਸ਼ਨ ਟੂ ਸੈਕਰਡ ਥਾਟਸ ਆਫ ਇੰਡਿਆ(ਅੰਗ੍ਰੇਜ਼ੀ), ਕਰਨਲ ਐਸ. ਕੇ. ਕੁਦਵਾ, 1998.
- ਮੋਹਿਨਾ ਸੋਹਿਨਾ(ਅੰਗ੍ਰੇਜ਼ੀ ਅਨੁਵਾਦ), 2008
- ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਾਗ-3, 2003.
- ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਾਗ-4, 2004.
- ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਾਗ-5, 2007.
- ਸ਼੍ਰੀ ਗੁਰੂ ਗ੍ਰੰਥ ਕੋਸ਼ ( ਦੋ ਭਾਗ), ਗਿ. ਹਜ਼ਾਰਾ ਸਿੰਘ, ਪੁਨਰ-ਸੰਪਾਦਨ, ਡਾ. ਹਰਭਜਨ ਸਿੰਘ, ਡਾ. ਕੁਲਵਿੰਦਰ ਸਿੰਘ ਅਤੇ ਡਾ. ਮੁਹੱਬਤ ਸਿੰਘ, 2008.
- ਗੁਰੂ ਗਿਰਾਰਥ ਕੋਸ਼ ( ਦੋ ਭਾਗ), ਪੰ. ਤਾਰਾ ਸਿੰਘ ਨਰੋਤਮ, ਪੁਨਰ-ਸੰਪਾਦਨ, ਡਾ. ਹਰਭਜਨ ਸਿੰਘ, ਡਾ. ਕੁਲਵਿੰਦਰ ਸਿੰਘ ਅਤੇ ਡਾ. ਮੁਹੱਬਤ ਸਿੰਘ, ਮਨਜੀਤ ਕੌਰ।
- ਨਿਰਮਲ ਸੰਪ੍ਰਦਾਇ ਦੀ ਗੁਰੁਬਾਣੀ ਵਿਆਖਿਆਕਾਰੀ, ਮੁਖ ਸੰਪਾਦਕ ਡਾ. ਹਰਭਜਨ ਸਿੰਘ।
- ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਾਗ-6, 2017.
Academic Activities
Inter-faith discussions, memorial functions in honour of Bhai Vir Singh and Dr. Balbir Singh; talks by visiting scholars, an annual lecture by a distinguished scholar on Dr. Balbir Singh's birthday. Dr. Balbir Singh Memorial Seminar to be arranged annually, on a theme related to Dr. Balbir Singh's life and thought are some of Kendra's present academic activities.
ਅਕਾਦਮਿਕ ਗਤੀਵਿਧੀਆਂ
ਹਰ ਸਾਲ 2 ਅਕਤੂਬਰ ਨੂੰ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਆਪਣੇ ਸੰਸਥਾਪਕ ਡਾ, ਬਲਬੀਰ ਸਿੰਘ ਜੀ ਦਾ ਬਰਸੀ ਸਮਾਗਮ ਆਯੋਜਿਤ ਕਰਦਾ ਹੈ, ਜਿਸ ਵਿਚ ਪ੍ਰਬੁਧ ਵਿਦਵਾਨ ਆਪਣੇ ਬੌਧਿਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਜੀ ਦੀ ਦੇਣ ਤੋਂ ਆਏ ਮਹਿਮਾਨਾਂ ਨੂੰ ਗਿਆਤ ਕਰਵਾਉਂਦੇ ਹਨ। ਠੀਕ ਇਸੇ ਤਰ੍ਹਾਂ ਕੇਂਦਰ ਦੁਆਰਾ ਬੀਬੀ ਮਹਿੰਦਰ ਕੌਰ ਜੀ ਦਾ ਬਰਸੀ ਸਮਾਗਮ 22 ਮਾਰਚ ਵਾਲੇ ਦਿਨ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿਚ ਸੈਮੀਨਾਰ, ਭਾਸ਼ਣ ਅਤੇ ਸ਼ਾਸਤਰੀ ਸੰਗੀਤ ਦਾ ਆਯੋਜਨ ਕੀਤਾ ਜਾਂਦਾ ਹੈ।
Dean Academic Affairs
dbsskdn@gmail.com
Information authenticated by
Webpage managed by
University Computer Centre
Departmental website liaison officer
Last Updated on:
31-07-2018